Introducing the audio series of our books so your children can listen as they read along or simply enjoy them on a long ride or bed time and be transported to the land where animals and birds, human beings and trees — all interact with each other in the language of love — sweet Maboli Punjabi.
Listen Here, Share with Friends or Download at the bottom of the Page.
The Sparrow and The Pippal - ਚਿੜੀ ਤੇ ਪਿੱਪਲ਼
A hungry little sparrow finds a seed but loses it in a Pippal tree who does not want to return it. Determined, the sparrow uses her wits, and after several failed attempts, ultimately retrieves her seed. This fun fable teaches a valuable lesson in persistence and patience.
ਭੁੱਖੀ ਚਿੜੀ ਨੂੰ ਦਾਣਾ ਲੱਭਿਆ, ਪਰ ਜਦ ਉਹ ਪਿੱਪਲ਼ ਦੇ ਰੁੱਖ ‘ਤੇ ਬੈਠ ਕੇ ਖਾਣ ਲੱਗੀ, ਤਾਂ ਦਾਣਾ ਰੁੱਖ ਦੀ ਖੋੜ ਵਿਚ ਜਾ ਡਿੱਗਾ। ਪੱਕੇ ਇਰਾਦੇ ਵਾਲ਼ੀ ਸਿਆਣੀ ਚਿੜੀ ਕਈ ਵਾਰ ਟੱਕਰਾਂ ਮਾਰਦੀ ਅਖ਼ੀਰ ਵਿਚ ਕਾਮਯਾਬ ਹੋ ਜਾਂਦੀ ਹੈ। ਮਨ ਪਰਚਾਉਂਦੀ ਇਹ ਕਹਾਣੀ ਲਗਨ ਤੇ ਧੀਰਜ ਦਾ ਸਬਕ ਸਿਖਾਉਂਦੀ ਹੈ।
The Sparrow and The Crow - ਚਿੜੀ ਤੇ ਕਾਂ
A sweet sparrow works hard to grow her food. A crafty, lazy crow tries to cheat his way out. Under a Bohar tree, this tale with a message of honesty and hard work connects the little ones to the land of Punjab.
ਪਿਆਰੀ ਚਿੜੀ ਤੇ ਆਲ਼ਸੀ ਕਾਂ ਬੋਹੜ ਦੇ ਰੁੱਖ ‘ਤੇ ਰਹਿੰਦੇ ਹਨ। ਚਿੜੀ ਸਖ਼ਤ ਮਿਹਨਤ ਕਰ ਕੇ ਅਪਣੀ ਫ਼ਸਲ ਤਿਆਰ ਕਰਦੀ ਹੈ, ਪਰ ਚਾਲਾਕ ਕਾਂ ਉਹਦੀ ਮਿਹਨਤ ਦਾ ਫਲ ਧੋਖੇ ਨਾਲ਼ ਲੈਣ ਦੀ ਕੋਸ਼ਿਸ਼ ਕਰਦਾ ਹੈ। ਅਖ਼ੀਰ ਵਿਚ ਚਿੜੀ ਨੂੰ ਅਪਣੀ ਈਮਾਨਦਾਰੀ ਤੇ ਮਿਹਨਤ ਦਾ ਫਲ ਮਿਲ਼ ਜਾਂਦਾ ਹੈ।
The Lamb and The Dhol - ਲੇਲਾ ਤੇ ਢੋਲ
A little lamb passes through the jungle to visit his grandmother. The jungle is full of wild animals who want to gobble him up, but the lamb outsmarts them all. A lesson in bravery and smarts was never so much fun.
ਨਿੱਕਾ-ਜਿਹਾ ਲੇਲਾ ਅਪਣੀ ਨਾਨੀ ਕੋਲ਼ ਜਾਣ ਲਈ ਜੰਗਲ ਵਿੱਚੋਂ ਦੀ ਲੰਘਦਾ ਹੈ। ਜੰਗਲ ਵਿਚ ਕਈ ਤਰ੍ਹਾਂ ਦੇ ਜਾਨਵਰ ਹਨ, ਜੋ ਕਿ ਲੇਲੇ ਨੂੰ ਖਾ ਜਾਣਾ ਚਾਹੁੰਦੇ ਹਨ, ਪਰ ਉਹ ਚਤੁਰਾਈ ਨਾਲ਼ ਬਚ ਕੇ ਨਿਕਲ਼ ਜਾਂਦਾ ਹੈ। ਇਹ ਕਹਾਣੀ ਹੱਸਦਿਆਂ-ਖੇਡਦਿਆਂ ਬਹਾਦਰੀ ਤੇ ਸਿਆਣਪ ਦੇ ਸਬਕ ਸਿਖਾਉਂਦੀ ਹੈ।
The Farmer and The Dove - ਜੱਟ ਤੇ ਘੁੱਗੀ
A dove steals a farmer’s grain. He cages her and takes her to the King demanding justice. Their journey across Punjab’s fields and villages is filled with many twists and turns. Maternal love, justice, and freedom all come together in this heart-warming folktale.
ਘੁੱਗੀ ਅਪਣੇ ਬੱਚਿਆਂ ਵਾਸਤੇ ਜੱਟ ਦੇ ਬਾਜਰੇ ਦੇ ਦਾਣੇ ਚੁਗਦੀ ਏ। ਜੱਟ ਉਹਨੂੰ ਫੜ ਕੇ ਰਾਜੇ ਕੋਲ਼ ਉਹਨੂੰ ਸਜ਼ਾ ਦਿਵਾਣ ਤੁਰ ਪੈਂਦਾ ਹੈ। ਰਸਤੇ ਵਿਚ ਸਾਰੇ ਮਿਹਨਤੀ ਲੋਕ ਉਹਨੂੰ ਸਮਝਾਉਂਦੇ ਨੇ ਕਿ ਘੁੱਗੀ ਨੂੰ ਛੱਡ ਦੇ। ਇਸ ਬਾਤ ਵਿਚ ਘੁੱਗੀ ਦੀ ਮਮਤਾ ਦਾ, ਰਾਜੇ ਦੇ ਨਿਆਂ ਦਾ ਤੇ ਆਜ਼ਾਦੀ ਦੀ ਤਾਂਘ ਦਾ ਪਤਾ ਚਲਦਾ ਏ।
The Very Hungry Ant - ਭੁੱਖੜ ਕੀੜੀ
An ant who loves to eat swallows a pot full of sãg and many rotïs but is still very hungry. She gobbles up everything in her path. Eventually, she learns a valuable lesson: “Being greedy is not good.” Children will love this sing-song folktale that introduces them to various animals, their habitats, and to colors, sounds, and numbers.
ਭੁੱਖੜ ਕੀੜੀ ਸਾਗ ਦਾ ਭਰਾ ਕੁੰਨਾ ਤੇ ਥੱਬਾ ਰੋਟੀਆਂ ਦਾ ਖਾ ਜਾਂਦੀ ਏ, ਤਾਂ ਵੀ ਉਹਨੂੰ ਰੱਜ ਨਹੀਂ ਆਉਂਦਾ। ਜੋ ਹੱਥ ਆਵੇ, ਨਿਗਲ਼ੀ ਜਾਂਦੀ ਏ। ਅਖ਼ੀਰ ਉਹਨੂੰ ਅਕਲ ਆਉਂਦੀ ਏ ਕਿ ਲਾਲਚ ਦਾ ਅੰਤ ਬੁਰਾ ਹੀ ਹੁੰਦਾ ਹੈ। ਸੁਰਤਾਲ ਵਾਲ਼ੀ ਇਸ ਕਹਾਣੀ ਵਿਚ ਬੱਚਿਆਂ ਨੂੰ ਭਾਂਤ-ਭਾਂਤ ਦੇ ਜਨੌਰਾਂ ਤੇ ਉਨ੍ਹਾਂ ਦੇ ਟਿਕਾਣਿਆਂ ਦਾ, ਰੰਗਾਂ ਦਾ, ਆਵਾਜ਼ਾਂ ਤੇ ਗਿਣਤੀ ਦਾ ਪਤਾ ਲੱਗੇਗਾ।
The Very Hungry Ant - ਭੁੱਖੜ ਕੀੜੀ
An ant who loves to eat swallows a pot full of sãg and many rotïs but is still very hungry. She gobbles up everything in her path. Eventually, she learns a valuable lesson: “Being greedy is not good.” Children will love this sing-song folktale that introduces them to various animals, their habitats, and to colors, sounds, and numbers.
ਭੁੱਖੜ ਕੀੜੀ ਸਾਗ ਦਾ ਭਰਾ ਕੁੰਨਾ ਤੇ ਥੱਬਾ ਰੋਟੀਆਂ ਦਾ ਖਾ ਜਾਂਦੀ ਏ, ਤਾਂ ਵੀ ਉਹਨੂੰ ਰੱਜ ਨਹੀਂ ਆਉਂਦਾ। ਜੋ ਹੱਥ ਆਵੇ, ਨਿਗਲ਼ੀ ਜਾਂਦੀ ਏ। ਅਖ਼ੀਰ ਉਹਨੂੰ ਅਕਲ ਆਉਂਦੀ ਏ ਕਿ ਲਾਲਚ ਦਾ ਅੰਤ ਬੁਰਾ ਹੀ ਹੁੰਦਾ ਹੈ। ਸੁਰਤਾਲ ਵਾਲ਼ੀ ਇਸ ਕਹਾਣੀ ਵਿਚ ਬੱਚਿਆਂ ਨੂੰ ਭਾਂਤ-ਭਾਂਤ ਦੇ ਜਨੌਰਾਂ ਤੇ ਉਨ੍ਹਾਂ ਦੇ ਟਿਕਾਣਿਆਂ ਦਾ, ਰੰਗਾਂ ਦਾ, ਆਵਾਜ਼ਾਂ ਤੇ ਗਿਣਤੀ ਦਾ ਪਤਾ ਲੱਗੇਗਾ।
The Rooster’s Wedding - ਕੁੱਕੜ ਦਾ ਵਿਆਹ
The handsome rooster may be poor, but he has a dream and a strong desire to realize it. Despite the odds and the doubts of others, he leaves his home and risks his life to make his wish come true. Will he succeed and return home with the bride of his dreams? A story of determination and courage that shows a strong will can beat the odds.
ਇਕ ਸੀ ਕੁੱਕੜ ਛੈਲ-ਛਬੀਲਾ। ਹੈ ਤਾਂ ਸੀ ਨਿਮਾਣਾ-ਜਿਹਾ, ਪਰ ਸੁਪਨੇ ਸ਼ਾਹੀ ਲੈਂਦਾ ਸੀ। ਇਕ ਦਿਨ ਉਹ ਘਰੋਂ ਅਪਣੇ ਸੁਪਨੇ ਪੂਰੇ ਕਰਨ ਸ਼ਾਹਜ਼ਾਦੀ ਵਿਆਹੁਣ ਟੁਰ ਪਿਆ। ਫਿਰ ਦੇਖੋ, ਉਸ ਬੁਲੰਦ ਹੌਂਸਲੇ ਤੇ ਪੱਕੇ ਇਰਾਦੇ ਵਾਲ਼ੇ ਜਨਾਬ ਕੁੱਕੜ ਸਾਹਿਬ ਦਾ ਕੀ ਬਣਿਆ?
The Mouse And The Tree Stump - ਚੂਹਾ ਤੇ ਮੁੱਢੀ
A mouse digs a hole and finds a stump. He trades his treasure for a better one, exploiting the situation until he loses everything. Children and grownups alike will cherish this delightful tale that teaches us that we don’t end up better off by taking advantage of others.
ਇਕ ਚੂਹੇ ਨੂੰ ਖੁੱਡ ਪੁੱਟਦਿਆਂ-ਪੁੱਟਦਿਆਂ ਮੁੱਢੀ ਲੱਭੀ। ਉਹਦੇ ਭਾਣੇ ਤਾਂ ਕੋਈ ਖ਼ਜ਼ਾਨਾ ਮਿਲ਼ ਗਿਆ। ਫੇਰ ਉਹਨੇ ਆਪ ਹੀ ਇਹ ਖ਼ਜ਼ਾਨਾ ਗਵਾ ਲਿਆ। ਇਹ ਬਾਤ ਪੜ੍ਹਦਿਆਂ-ਸੁਣਦਿਆਂ ਹਰ ਵੱਡੇ-ਛੋਟੇ ਨੂੰ ਇਹ ਨਸੀਹਤ ਮਿਲ਼ੇਗੀ ਕਿ ਕਿਸੇ ਦਾ ਹੱਕ ਮਾਰਨਾ ਸਿਆਣਪ ਨਹੀਂ ਹੁੰਦੀ।
The Snake's Hiss - ਸੱਪ ਦਾ ਫੁੰਕਾਰਾ
A snake abuses his powers and starts terrifying the village until Mother Nature orders him to behave himself. He complies, and now he is the one who gets abused. In the end, he learns to achieve balance and live with honor without instilling undue fear.
ਇਹ ਉਸ ਸੱਪ ਦੀ ਬਾਤ ਏ, ਜੋ ਅਪਣੇ ਪਿੰਡ-ਗਰਾਂ ਦੇ ਲੋਕਾਂ ਨੂੰ ਡਰਾਉਣ ਲਗ ਪਿਆ ਸੀ। ਕੁਦਰਤ ਰਾਣੀ ਨੇ ਉਹਨੂੰ ਅਕਲ ਤੋਂ ਕੰਮ ਲੈਣ ਲਈ ਆਖਿਆ। ਸੱਪ ਮੰਨ ਗਿਆ। ਪਰ ਫੇਰ ਲੋਕ ਉਹਨੂੰ ਤੰਗ ਕਰਨ ਲਗ ਪਏ। ਆਖ਼ਿਰਕਾਰ ਸਭਨਾਂ ਨੂੰ ਗਿਆਨ ਹੋ ਗਿਆ ਕਿ ਸੁੱਖ ਇਸੇ ਵਿਚ ਹੈ ਕਿ ਨਾ ਕਿਸੇ ਦਾ ਭੈਅ ਮੰਨੋ ਤੇ ਨਾ ਕਿਸੇ ਨੂੰ ਡਰਾਓ।
The Parrot and The Bees - ਤੋਤੇ ਤੇ ਮੱਖਿਆਰੀਆਂ
The parrots live peacefully on a Margosa tree but feel threatened as some bees start to build their hive there. The Queen Bee convinces them that she means no harm, and the parrots allow the bees in their tree. In time, everyone learns that harmonious coexistence is a beautiful thing.
ਨਿੰਮ ਦੇ ਰੁੱਖ ‘ਤੇ ਤੋਤੇ ਸੁਖੀ ਵਸਦੇ ਸਨ। ਪਰ ਮਖਿਆਰੀਆਂ ਨੂੰ ਓਥੇ ਛੱਤੇ ਬਣਾਉਂਦਿਆਂ ਵੇਖ ਉਹ ਘਬਰਾ ਗਏ। ਮਖਿਆਰੀਆਂ ਦੀ ਰਾਣੀ ਦੇ ਸਮਝਾਉਣ ‘ਤੇ ਤੋਤੇ ਉਹਦੀ ਗੱਲ ਮੰਨ ਗਏ। ਇਕੱਠਿਆਂ ਰਹਿ ਉਨ੍ਹਾਂ ਦੇਖ ਲਿਆ ਕਿ ਪਿਆਰ ਨਾਲ਼ ਮਿਲ਼ ਕੇ ਰਹਿਣ ਵਿਚ ਕਿੰਨੀ ਬਰਕਤ ਹੁੰਦੀ ਏ।
Ripe and Sweet Berries - ਪੱਕੀ-ਪੱਕੀ ਲਿੱਲੵ
A sparrow continually gets in trouble, and a passing traveler repeatedly helps her out. The sparrow entices him with a promise that she doesn’t seem to keep, testing his patience. The story takes us on a journey through rural Punjab and ends with a sweet surprise.
ਇਹ ਉਸ ਚਿੜੀ ਦੀ ਬਾਤ ਹੈ, ਜਿਹਨੂੰ ਮੁੜ-ਘਿੜ ਕੋਈ ਨਾ ਕੋਈ ਪੰਗਾ ਪੈ ਜਾਣਾ ਤੇ ਤੁਰੇ ਜਾਂਦੇ ਰਾਹੀ ਨੇ ਉਹਦੀ ਮਦਦ ਨੂੰ ਬਹੁੜ ਪੈਣਾ। ਆਖ਼ਿਰ ਰਾਹੀ ਚਿੜੀ ਦੇ ਲਾਰਿਆਂ ਤੋਂ ਤੰਗ ਪੈ ਜਾਂਦਾ ਏ। ਇਹ ਬਾਤ ਅਪਣੇ ਨਾਲ਼-ਨਾਲ਼ ਤੁਹਾਨੂੰ ਦੇਸ ਪੰਜਾਬ ਘੁੰਮਾਵੇਗੀ; ਤੇ ਦੇਖਣਾ, ਗੱਲ ਕਿੱਥੇ ਜਾ ਕੇ ਮੁੱਕਦੀ ਏ।